Tuesday, 27 December 2016

Song on year 2k16

This  song is based on the   memories spent in the year 2016... this song is written by harjinder naphry  student of punjabi university, patiala
*ਲੇਖਾ ਸਾਲ 2016 ਦਾ*

*ਲਿਖਤ* - *ਹਰਜਿੰਦਰ*

ਕਈ ਚੰਗੇ ਮਾਡ਼ੇ ਕੰਮ ਕੀਤੇ ਏਸ ਸਾਲ ਚ
ਸਾਰੇ ਤਾ ਨਹੀ ਯਾਦ ਕੁਝ ਹੇਗੇ ਨੇ ਖਿਆਲ ਚ
ਕੁਝ ਯਾਦ ਕਰਨ ਤੋ ਦਿਲ ਮੈਨੂੰ ਟਾਲ ਦਾ
ਬੱਸ ਏਹੀ ਯਾਰੋ ਮੇਰਾ ਲੇਖਾ ਏਸ ਸਾਲ ਦਾ

ਕਈ ਯਾਰ ਵੱਖ ਹੋਏ ਜੂਨ ਦੇ ਮਹੀਨੇ
ਫੋਟੋਆਂ ਨੂੰ ਦੇਖ ਹੁਨ ਠਾਰਦੇ ਆ ਸੀਨੇ
ਕਾਸ਼ ਫੇਰ ਮਿਲ ਜਾਣ ਦਿਲ ਏਹੋ ਭਾਲ ਦਾ
ਬੱਸ ਏਹੀ ਯਾਰੋ ਮੇਰਾ ਲੇਖਾ ਏਸ ਸਾਲ ਦਾ

ਨਵਿਆਂ ਯਾਰਾਂ ਨੇ ਦਿੱਤੇ ਖੁਸ਼ੀਆ ਦੇ ਮੌਕੇ
ਪੁਰਾਣਿਆ ਕਈਆ ਨੇ ਦਿੱਤੇ ਥਾ ਥਾ ਤੇ ਧੋਖੇ
ਫਡ਼ਿਆ ਨਹੀ ਗਿਆ ਨਾਮ ਸੀ ਹਵਾਵਾਂ ਨਾਲ ਦਾ
ਬੱਸ ਏਹੀ ਯਾਰੋ ਮੇਰਾ ਲੇਖਾ ਏਸ ਸਾਲ ਦਾ

ਲੱਖ ਨੇ ਔਗੁਣ ਨਾਫਰੀ ਵੀ ਦੁੱਧ ਧੋਤਾ ਨਾ
ਕੲੀਆ ਨਾਲ ਵਾਧੂ ਖਡ਼ਾ ਕਈਆ ਨਾਲ ਖਲੋਤਾ ਨਾ
ਸੀਗਾ ਹਰਜਿੰਦਰਾ ਤੁਜੁਰਬਾ ਕਮਾਲ ਦਾ
ਬੱਸ ਏਹੀ ਯਾਰੋ ਮੇਰਾ ਲੇਖਾ ਏਸ ਸਾਲ ਦਾ

Share if u like and  for more songs subscribe ucoe deh akhade on youtube

No comments:

Post a Comment